ਅਮਰੀਕਾ ਦੇ ਸੜਕ ਹਾਦਸੇ ਵਿੱਚ 2 ਪੰਜਾਬੀ ਨੌਜ਼ਵਾਨਾ ਦੀ ਹੋਈ ਮੌਤ

ਅਮਰੀਕਾ ਦੇ ਕੈਲੀਫੋਰੀਆ ਸੂਬੇ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਨ ਦੀ ਖਬਰ ਮਿਲੀ ਹੈ। ਇਸ ਹਾਦਸੇ ਵਿੱਚ ਦਸੂਹਾ ਨੇੜਲੇ ਪਿੰਡ ਟੇਰਕਿਆਣਾ ਦੇ 2 ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਹਿਚਾਣ ਸੁਖਜਿੰਦਰ ਸਿੰਘ ਉਮਰ 25 ਸਾਲ ਤੇ ਸਿਮਰਨਜੀਤ ਸਿੰਘ ਉਮਰ 23 ਸਾਲ ਪੁੱਤਰ ਰਵਿੰਦਰ ਸਿੰਘ ਵਜੋਂ ਹੋਈ ਹੈ।

ਇਹ ਦੋਵੇਂ ਨੌਜਵਾਨ ਤਕਰੀਬਨ 2 ਸਾਲ ਪਹਿਲਾਂ ਅਮਰੀਕਾ ਗਏ ਸਨ ਅਤੇ ਇਕੋ ਟਰੱਕ ਚਲਾਉਂਦੇ ਸਨ। ਜਦੋਂ ਇਹ ਦੋਵੇਂ ਨੌਜਵਾਨ ਹਾਈਵੇ ਨੰਬਰ 144 ਤੇ ਪਹੁੰਚੇ ਤਾਂ ਗਲਤ ਸਾਈਡ ਤੋਂ ਆ ਰਹੇ ਇੱਕ ਟਰਾਲੇ ਕਾਰਨ ਹਾਦਸਾ ਵਾਪਰ ਗਿਆ। ਸੁਖਜਿੰਦਰ ਸਿੰਘ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ।

Tags :