ਅੰਮ੍ਰਿਤਸਰ ਵਿੱਚ ਇਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਇਕ ਵਿਅਕਤੀ ਵੱਲੋਂ ਇਲਜ਼ਾਮ ਲਗਾਇਆ ਗਿਆ ਕਿ ਉਸ ਦੇ ਬੱਚੇ ਦਾ ਜਨਮ ਸਮੇਂ ਹੀ ਡਾਕਟਰਾਂ ਵੱਲੋਂ ਸੂਈਆਂ ਮਾਰ ਕੇ ਕਤਲ ਕੀਤਾ ਗਿਆ ਹੈ ਜਿਸ ਤੋਂ ਬਾਅਦ ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਜਿਸ ਜਗ੍ਹਾ ਤੇ ਬੱਚੇ ਨੂੰ ਦਫਨਾਇਆ ਗਿਆ ਸੀ ਉਸ ਜਗਾ ਤੋਂ ਬੱਚੇ ਨੂੰ ਬਾਹਰ ਕੱਢ ਕੇ ਉਸ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮੌਜੂਦਗੀ ਦੌਰਾਨ ਇਹ ਸਾਰੀ ਵੀਡਿਓ ਵੀ ਕੀਤੀ ਗਈ ਅਤੇ ਉਥੇ ਹੀ ਪਰਿਵਾਰ ਦੇ ਵਿਚ ਇਕ ਵਾਰ ਫਿਰ ਤੋਂ ਸ਼ੋਕ ਦਾ ਮਾਹੌਲ ਹੈ ਕਿਉਕਿ ਉਨ੍ਹਾਂ ਦੇ ਘਰ ਪੰਜ ਸਾਲ ਬਾਅਦ ਪੁੱਤਰ ਨੇ ਜਨਮ ਲਿੱਤਾ ਸੀ
ਅਕਸਰ ਹੀ ਤੁਸੀਂ ਡਾਕਟਰ ਦੀਆਂ ਬਹੁਤ ਸਾਰੀਆਂ ਲਾਪਰਵਾਹੀ ਦੀਆਂ ਗੱਲਾਂ ਸੁਣੀਆਂ ਹੋਣਗੀਆਂ ਲੇਕਿਨ ਇੱਕ ਡਾਕਟਰ ਦੀ ਅਨਗੇਹਲੀ ਦੀ ਘਟਨਾ ਸਾਹਮਣੇ ਆਉਣ ਤੋਂ ਬਾਅਦ ਹੁਣ ਉਸ ਖ਼ਿਲਾਫ਼ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਗਿਆ ਹੈ ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਦੇ ਵਿੱਚ ਰਹਿਣ ਵਾਲੇ ਇਕ ਵਿਅਕਤੀ ਦੇ ਘਰ ਪੰਜ ਸਾਲ ਬਾਅਦ ਪੁੱਤਰ ਹੋਇਆ ਸੀ ਅਤੇ ਪੁੱਤਰ ਹੋਣ ਤੋਂ ਬਾਅਦ ਉਸ ਦੀ ਅਚਾਨਕ ਮੌਤ ਹੋ ਗਈ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਜਦੋਂ ਉਸ ਬੱਚੇ ਨੂੰ ਦਫ਼ਨਾਇਆ ਤਾਂ ਉਸ ਦੇ ਸਿਰ ਦੇ ਵਿੱਚ ਸੱਟਾਂ ਵੇਖ ਉਹਨਾਂ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਅਪੀਲ ਕੀਤੀ ਗਈ ਅਤੇ ਜ਼ੋਰ ਪਾ ਕੇ ਆਪਣੇ ਬੱਚੇ ਦੇ ਪੋਸਟਮਾਰਟਮ ਦੀ ਗੱਲ ਕਰੀਏ ਉਥੇ ਹੀ ਅੱਜ ਪੁਲਸ ਅਧਿਕਾਰੀ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਕਬਰ ਖੋਦ ਕੇ ਉਸ ਬੱਚੇ ਨੂੰ ਬਾਹਰ ਕੱਢਿਆ ਗਿਆ ਅਤੇ ਉਸ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਪਰਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਦੇ ਬੱਚੇ ਦਾ ਜਨਮ ਹੋਇਆ ਸੀ ਉਸ ਵੇਲੇ ਉਨ੍ਹਾਂ ਦੇ ਬੱਚੀ ਦੇ ਹਾਲਾਤ ਵੀ ਕਾਫੀ ਖਰਾਬ ਸਨ ਜਿਸ ਵੱਲੋਂ ਉਸ ਬੱਚੇ ਨੂੰ ਜਨਮ ਦਿੱਤਾ ਗਿਆ ਸੀ ਅਤੇ ਜਦੋਂ ਅਸੀਂ ਬੱਚੇ ਨੂੰ ਦਫ਼ਨਾਉਣ ਵਾਸਤੇ ਕਬਰਿਸਤਾਨ ਵਿਚ ਲੈ ਕੇ ਆਏ ਤਾਂ ਬੱਚੇ ਦੇ ਸਿਰ ਵਿਚ ਸੱਟ ਲੱਗੀ ਹੋਈ ਸੀ ਜਿਸ ਤੋਂ ਬਾਅਦ ਅਸੀਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਬੱਚੇ ਦੇ ਪੋਸਟਮਾਰਟਮ ਲਈ ਅਪੀਲ ਕੀਤੀ ਅਤੇ ਬੱਚੇ ਦੇ ਹੁਣ ਪੋਸਟਮਾਰਟਮ ਕਰਵਾਇਆ ਜਾਵੇਗਾ ਉਹਨਾਂ ਕਿਹਾ ਕਿ ਡਾਕਟਰ ਵੱਲੋਂ ਜਾਣ-ਬੁੱਝ ਕੇ ਬੱਚੇ ਨੂੰ ਮੌਤ ਦੇ ਘਾਟ ਉਤਾਰਿਆ ਹੈ ਕਿਉਂਕਿ ਉਸ ਦੇ ਸਿਰ ਵਿਚ ਸੱਟ ਲੱਗੀ ਹੋਈ ਸੀ ਅਤੇ ਅਸੀਂ ਆਸ ਕਰਦੇ ਹਾਂ ਕਿ ਪ੍ਰਸ਼ਾਸਨਿਕ ਅਧਿਕਾਰੀ ਸਾਨੂੰ ਇਨਸਾਫ ਜ਼ਰੂਰ ਹੋਣਗੇ ਉਨ੍ਹਾਂ ਕਿਹਾ ਕਿ ਪੰਜ ਸਾਲ ਬਾਅਦ ਸਾਡੇ ਘਰ ਵਿੱਚ ਖੁਸ਼ੀਆ ਦੀ ਕਿਆਈਰੀਆ ਗੂੰਜ ਰਹੀਆਂ ਸਨ ਅਤੇ ਇਸ ਨੂੰ ਜਾਣ-ਬੁੱਝ ਕੇ ਡਾਕਟਰਾਂ ਵੱਲੋਂ ਅਤੇ ਡਾਕਟਰਾਂ ਦੀ ਅਣਗਹਿਲੀ ਕਰਕੇ ਹੀ ਖੁਸ਼ੀਆ ਜੋਂ ਮਾਤਮ ਚ ਬਦਲ ਗਈਆਂ ਅਤੇ ਉਹਨਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਡਾਕਟਰਾਂ ਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਇਹ ਸਾਡੇ ਕੋਲੋਂ 50 ਤੋਂ 60 ਹਜ਼ਾਰ ਰੁਪਿਆ ਹੋ ਰਹੇ ਸਨ
ਦੂਸਰੇ ਪਾਸੇ ਪੁਲਿਸ ਅਧਿਕਾਰੀ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਨੂੰ ਜੋ ਸ਼ਿਕਾਇਤ ਮਿਲੀ ਹੈ ਉਸ ਤਹਿਤ ਹੀ ਅਸੀਂ ਕਾਰਵਾਈ ਕਰ ਰਹੇ ਹਾਂ ਅਤੇ ਅਸੀਂ ਇਸ ਬੱਚੇ ਨੂੰ ਕਬਰ ਵਿੱਚੋਂ ਕੱਢ ਕੇ ਇਸ ਦਾ ਪੋਸਟਮਾਟਮ ਕਰਵਾ ਰਹੇ ਹਾਂ ਅਤੇ ਜੋ ਵੀ ਦੋਸ਼ੀ ਹੋਵੇਗਾ ਉਸ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਵੀ ਕੀਤੀ ਜਾਵੇਗੀ ਪੁਲੀਸ ਅਧਿਕਾਰੀ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਵੀਡੀਓ ਅਤੇ ਕੋਈ ਵੀ ਗੱਲਬਾਤ ਦਾ ਜਵਾਬ ਉਹ ਬਾਅਦ ਵਿੱਚ ਦੇਣਗੇ ਜਦੋਂ ਉਨ੍ਹਾਂ ਦੇ ਹੱਥ ਵਿਚ ਪੁਖ਼ਤਾ ਪ੍ਰਬੰਧ ਹੋਣਗੇ ਉਨ੍ਹਾਂ ਕਿਹਾ ਕਿ ਜੋ ਵੀ ਇਸ ਪਿੱਛੇ ਦੋਸ਼ੀ ਹੋਵੇਗਾ ਉਸ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ
ਇਥੇ ਜ਼ਿਕਰਯੋਗ ਹੈ ਕਿ ਬੀਤੇ ਕੁਝ ਸਮੇਂ ਪਹਿਲਾਂ ਹੀ ਅੰਮ੍ਰਿਤਸਰ ਦੇ ਅਜਨਾਲਾ ਵਿੱਚ ਇਸੇ ਤਰ੍ਹਾਂ ਦੀ ਘਟਨਾ ਵੇਖਣ ਨੂੰ ਮਿਲੇ ਸੀ ਅਤੇ 1 ਜੱਟੀ ਦਾ ਕੁਝ ਇਸੇ ਤਰਾਂ ਹੀ ਕਬਰ ਵਿਚੋਂ ਕੱਢ ਕੇ ਉਸ ਦਾ ਪੋਸਟਮਾਰਟਮ ਕਰਵਾਇਆ ਗਿਆ ਸੀ ਉਥੇ ਹੀ ਅੱਜ ਇਕ ਵਾਰ ਫਿਰ ਤੋਂ ਇਸ ਘਰ ਪਰਿਵਾਰ ਦੇ ਕਹਿਣ ਤੋਂ ਬਾਅਦ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਨਵਜੰਮੇ ਬੱਚੇ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਹੁਣ ਵੇਖਣਾ ਹੋਵੇਗਾ ਕਿ ਪੁਲਸ ਪ੍ਰਸ਼ਾਸਨ ਕਿਸ ਤਰਾਂ ਦਾ ਡਾਕਟਰਾਂ ਖ਼ਿਲਾਫ਼ ਰਵਈਆ ਇਹਨਾਂ ਦੇ ਖਿਲਾਫ ਹੁੰਦਾ ਹੈ ਅਤੇ ਉਹ ਇਸ ਪਿਛੇ ਦੋਸ਼ੀ ਪਾਇਆ ਜਾਂਦਾ ਹੈ