
ਜਲੰਧਰ: ਜਲੰਧਰ ‘ਚ ਇੱਕ ਕਾਰ ਦੀ ਲਪੇਟ ‘ਚ ਆਉਣ ਕਰਕੇ ਡਿਊਟੀ ‘ਤੇ ਤਾਇਨਾਤ ਟ੍ਰੈਫਿਕ ਪੁਲਸ ਦੇ ਏ.ਐੱਸ.ਆਈ (ASI) ਨੇ ਦਮ ਤੋੜ ਦਿੱਤਾ। ਸੂਤਰਾਂ ਦੇ ਮੁਤਾਬਿਕ, ਮ੍ਰਿਤਕ ਦੀ ਪਛਾਣ ASI ਸੰਜੀਵ ਕੁਮਾਰ ਵਜੋਂ ਕੀਤੀ ਗਈ ਹੈ।
ਤੇਜ ਸਪੀਡ ਗੱਡੀ ਤੋਂ ਕੁਚਲੇ ਜਾਣ ਮਗਰੋਂ ਏ.ਐੱਸ.ਆਈ ਨੂੰ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਮੀਡਿਆ ਰਿਪੋਰਟ ਦੇ ਅਨੁਸਾਰ, ਇਹ ਹਾਦਸਾ ਆਦਮਪੁਰ ਰੋਡ ਤੇ ਹੋਇਆ ਹੈ।
