ਕੈਨੇਡੀਅਨ ਰੈਪਰ Burnaboy ਨੇ ਮੂਸੇਵਾਲੇ ਨੂੰ ਕੀਤਾ ਯਾਦ, ਸਿੱਧੂ ਦੇ ਮਾਪਿਆਂ ਨੂੰ ਦਿੱਤੀ ਖੂਬਸੂਰਤ ਤਸਵੀਰ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਨੂੰ 6 ਮਹੀਨੇ ਹੋ ਚਲੇ ਹਨ ਪਰ ਅੱਜ ਵੀ ਉਹ ਫੈਂਸ ਦੇ ਦਿੱਲਾਂ ਤੇ ਰਾਜ ਕਰ ਰਿਹਾ ਹੈ। ਨਾ ਸਿਰਫ ਪੰਜਾਬ ਦੇ ਲੋਕ ਜਦਕਿ ਵਿਦੇਸ਼ੀ ਵੀ ਮੂਸੇਵਾਲਾ ਨੂੰ ਉਨਾਂ ਹੀ ਪਿਆਰ ਕਰਦੇ ਹਨ। ਅੱਜ ਵੀ ਜੇਕਰ ਉਨ੍ਹਾਂ ਦੇ ਗੀਤ ਸੁਣਿਏ ਤਾਂ ਫੈਂਸ ਨੂੰ ਇੰਝ ਹੀ ਲੱਗਦਾ ਹੈ ਕਿ ਉਹ ਅੱਜ ਵੀ ਸਾਡੇ ਵਿੱਚ ਜਿੰਦਾ ਹਨ। ਉੱਥੇ ਹੀ ਮੂਸੇਵਾਲਾ ਦੇ ਮਾਤਾ-ਪਿਤਾ ਇੰਗਲੈਂਡ ਗਏ ਹੋਏ ਹਨ। ਜਿੱਥੇ ਉਨ੍ਹਾਂ ਨਾਲ ਕੈਨੇਡੀਅਨ ਰੈਪਰ Burnaboy ਨੇ ਮੁਲਾਕਾਤ ਕੀਤੀ। ਇਸ ਮੌਕੇ Burnaboy ਨੇ ਮੂਸੇਵਾਲੇ ਦੇ ਮਾਪਿਆਂ ਨੂੰ ਸਿੱਧੂ ਦੀ ਮੋਤਿਆਂ ਨਾਲ ਬਨੀ ਖੂਬਸੂਰਤ ਤਸਵੀਰ ਵੀ ਦਿੱਤੀ। ਜਿਸ ਨੂੰ ਵੇਖ ਕੇ ਸਿੱਧੂ ਦੇ ਮਾਪੇ ਵੀ ਭਾਵੁਕ ਹੋ ਗਏ।