ਭਗਵੰਤ ਮਾਨ ਸਰਕਾਰ ਨੇ ਨਸ਼ਿਆਂ ਵਿਰੁੱਧ ਵੱਡੀ ਜੰਗ ਸ਼ੁਰੂ ਕਰ ਦਿੱਤੀ ਹੈ। ਇਸ ਦੀ ਲਈ ਸਰਕਾਰ ਵੱਲੋ ਪੰਜ ਮੈਂਬਰੀ ਉੱਚ ਸ਼ਕਤੀ ਕਮੇਟੀ ਵੀ ਬਣਾਈ ਗਈ ਹੈ। ਕਮੇਟੀ ਦਾ ਕੰਮ ਨਸ਼ੇ ਸਬੰਧੀ ਕੀਤੀ ਜਾ ਰਹੀ ਕਾਰਵਾਈ ‘ਤੇ ਨਜ਼ਰ ਰੱਖਣਾ ਹੋਵੇਗਾ। ਇਹ ਕਮੇਟੀ ਪੰਜਾਬ ਦੇ ਹਰ ਪਿੰਡਾਂ ਦਾ ਦੌਰਾ ਕਰੇਗੀ ਤੇ ਲੋਕਾਂ ਨਾਲ਼ ਗੱਲ ਬਾਤ ਵੀ ਕਰੇਗੀ , ਇਸ ਕਮੇਟੀ ਦੀ ਪ੍ਰਧਾਨਗੀ ਵਿੱਤ ਮੰਤਰੀ ਹਰਪਾਲ ਚੀਮਾ ਕਰਨਗੇ, ਇਸ ਕਮੇਟੀ ‘ਚ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਮੁਖੀ ਅਮਨ ਅਰੋੜਾ, ਬਲਬੀਰ ਸਿੰਘ, ਲਾਲਜੀਤ ਸਿੰਘ ਭੁੱਲਰ ਅਤੇ ਤਰਨਪ੍ਰੀਤ ਸੌਂਧ ਕਮੇਟੀ ਦੇ ਮੈਂਬਰ ਹੋਣਗੇ। ਇਹ ਕਮੇਟੀ ਜ਼ਮੀਨੀ ਪੱਧਰ ‘ਤੇ ਕੰਮ ਕਰੇਗੀ। ਪਿੰਡ ਪੱਧਰ ‘ਤੇ ਲੋਕਾਂ ਵਿਚ ਜਾਏਗੀ। ਉਨ੍ਹਾਂ ਨਾਲ ਗੱਲ ਕਰਨਗੇ। ਇਹ ਵੀ ਦੇਖਿਆ ਜਾਵੇਗਾ ਕਿ ਸਰਕਾਰ ਦੀ ਮੁਹਿੰਮ ਠੀਕ ਚੱਲ ਰਹੀ ਹੈ ਜਾਂ ਨਹੀਂ। ਕਮੇਟੀ ਆਪਣੀ ਰਿਪੋਰਟ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੌਂਪੇਗੀ।