ਦੁਨੀਆਂ ਦੇ ਸੱਭ ਤੋ ਉੱਚੇ ਸਥਾਨ ਤੇ ਬਣੇ ਗੁਰੂਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਉੱਤਰਾਂਖੰਡ ਦੇ ਚਮੌਲੀ ਜਿਲੇ ਵਿੱਚ ਸਥਿਤ ਹੈ। ਜਿੱਥੇ ਕਿ ਹਰ ਸਾਲ ਪਵਿੱਤਰ ਯਾਤਰਾ ਵਿੱਚ ਸ਼ਾਮਿਲ ਹੋਣ ਲਈ ਦੁਨੀਆ ਭਰ ਦੇ ਲੋਕ ਸ਼ਾਮਿਲ ਹੁੰਦੇ ਹਨ। ਸਾਲ ਵਿੱਚ 6 ਮਹੀਨੇ ਇਹ ਗੁਰੂਦੁਆਰਾ ਸਾਹਿਬ ਸੰਗਤ ਲਈ ਖੋਲਿਆ ਜਾਂਦਾ ਹੈ ਅਤੇ ਫਿਰ ਭਾਰੀ ਬਰਫਬਾਰੀ ਹੋਣ ਦੇ ਕਾਰਣ ਬੰਦ ਕਰ ਦਿੱਤਾ ਜਾਂਦਾ ਹੈ। ਇਸ ਬਾਰ ਇਹ ਪਵਿੱਤਰ ਯਾਤਰਾ 20 ਮਈ ਤੋ ਸ਼ੁਰੂ ਹੋਣ ਜਾ ਰਹੀ ਹੈ। ਇਸ ਸਮੇਂ ਗੁਰੂਦੁਆਰਾ ਸਾਹਿਬ ਪੂਰਾ ਬਰਫ ਨਾਲ ਢੱਕਿਆ ਹੋਇਆ ਹੈ। ਗੁਰੂਦੁਆਰਾ ਸਾਹਿਬ ਦੇ ਮੈਨੇਜਮੈਂਟ ਟ੍ਰਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾਂ ਨੇ ਦੱਸਿਆ ਕਿ ਹਰ ਸਾਲ ਸੈਨਾ ਦੇ ਜਵਾਨ ਇਹ ਯਾਤਰਾ ਸ਼ੁਰੂ ਹੋਣ ਤੋ ਪਹਿਲਾਂ ਹੀ ਦਿਨ-ਰਾਤ ਮਿਹਨਤ ਕਰਕੇ ਮਾਰਗ ਤੇ ਪਈ ਬਰਫ ਨੂੰ ਹਟਾਉਦੇ ਹਨ। ਇਸ ਦੋਰਾਨ ਵੀ ਇਹ ਜਵਾਨ ਪੂਰੀ ਦਿਨ-ਰਾਤ ਮਿਹਨਤ ਕਰ ਇਸ ਬਰਫ ਨੂੰ ਹਟਾਉਣਗੇ । ਜਵਾਨਾਂ ਨੇ ਦੱਸਿਆ ਕਿ ਸ਼੍ਰੀ ਹੇਮਕੁੰਟ ਸਾਹਿਬ ਤੋ ਪਹਿਲਾ ਅਲਟਾਕੋਟੀ ਗਲੇਸ਼ਿਅਰ ਹੈ ਜੋ ਕਿ 10 ਫੁੱਟ ਬਰਫ ਨਾਲ ਢੱਕਿਆ ਹੋਇਆ ਹੈ ਅਤੇ ਸ਼੍ਰੀ ਹੇਮਕੁੰਟ ਸਾਹਿਬ ਵੀ 10 ਤੋਂ 12 ਫੁੱਟ ਤੱਕ ਭਾਰੀ ਬਰਫ ਨਾਲ ਢੱਕਿਆ ਹੋਇਆ ਹੈ ਅਤੇ ਸਰੋਵਰ ਵੀ ਬਰਫ ਨਾਲ ਢੱਕਿਆ ਹੋਇਆ ਹੈ। ਜਵਾਨਾਂ ਨੇ ਦੱਸਿਆ ਕਿ ਉਹਨਾਂ ਵੱਲੋ 20 ਅਪ੍ਰੈਲ ਤੋ ਬਰਫ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਦੋਰਾਨ ਜਵਾਨਾਂ ਦੇ ਲਈ ਰਹਿਣ ਅਤੇ ਖਾਣ-ਪੀਣ ਦੀ ਵਿਵਸਥਾ ਉੱਥੇ ਹੀ ਕੀਤੀ ਜਾਵੇਗੀ।