ਛੱਤੀਸਗੜ੍ਹ ਦੇ ਕਬੀਰਧਾਮ ਜ਼ਿਲ੍ਹੇ ਵਿੱਚ ਇੱਕ ਵਿਆਹ ਵਿੱਚ ਪਤੀ-ਪਤਨੀ ਨੂੰ ਤੋਹਫ਼ੇ ਵਜੋਂ ਹੋਮ ਥੀਏਟਰ ਮਿਊਜ਼ਿਕ ਸਿਸਟਮ ਦਿੱਤਾ ਗਿਆ। ਵਿਆਹ ਤੋ ਬਾਅਦ ਇਸ ਹੋਮ ਥੀਏਟਰ ਨੂੰ ਖੋਲਦਿਆ ਹੀ ਇਸ ਵਿੱਚ ਧਮਾਕਾ ਹੋ ਗਿਆ ਅਤੇ ਜਿਸਦੇ ਕਾਰਣ ਲਾੜੇ ਅਤੇ ਉਸਦੇ ਵੱਡੇ ਭਰਾ ਦੀ ਮੌਤ ਹੋ ਗਈ। ਇਸਦੇ ਨਾਲ ਹੀ ਇੱਕ ਬੱਚੇ ਸਮੇਤ ਚਾਰ ਹੋਰ ਜ਼ਖ਼ਮੀ ਹੋ ਗਏ। ਇਹ ਘਟਨਾ ਰੇਂਗਾਖਰ ਥਾਣਾ ਖੇਤਰ ਦੇ ਚਮਾਰੀ ਪਿੰਡ ‘ਚ ਵਾਪਰੀ ਅਤੇ ਧਮਾਕੇ ਦੇ ਅਸਲ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਦੱਸਿਆ ਕਿ ਧਮਾਕੇ ਕਾਰਨ ਜਿਸ ਕਮਰੇ ‘ਚ ਹੋਮ ਥੀਏਟਰ ਰੱਖਿਆ ਗਿਆ ਸੀ, ਉਸ ਦੀਆਂ ਕੰਧਾਂ ਅਤੇ ਛੱਤ ਢਹਿ ਗਈ।
