IND vs AUS ਅਹਿਮਦਾਬਾਦ ਸਟੇਡੀਅਮ ਵਿੱਚ 6 ਹਜ਼ਾਰ ਸੁਰੱਖਿਆ ਬਲ ਕੀਤੇ ਤੈਨਾਤ

ਕ੍ਰਿਕਟ ਵਿਸ਼ਵ ਕੱਪ ਦਾ ਫਾਈਨਲ ਮੁਕਾਬਲਾ ਭਾਰਤ ਅਤੇ ਪੰਜ ਵਾਰ ਦੀ ਵਿਸ਼ਵ ਚੈਂਪੀਅਨ ਆਸਟਰੇਲੀਆ ਵਿਚਾਲੇ ਖੇਡਿਆ ਜਾ ਰਿਹਾ ਹੈ। ਇਸਦੇ ਮੱਦੇਨ਼ਜ਼ਰ ਪੂਰੇ ਸ਼ਹਿਰ ਅਤੇ ਸਟੇਡੀਅਮ ਦੀ ਸੁਰੱਖਿਆ ਲਈ 6 ਹਜ਼ਾਰ ਤੋਂ ਵੱਧ ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।

ਜਾਣਕਾਰੀ ਦਿੰਦਿਆ ਅਹਿਮਦਾਬਾਦ ਦੇ ਪੁਲਿਸ ਕਮਿਸ਼ਨਰ ਜੀਐਸ ਮਲਿਕ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਸਟ੍ਰੇਲੀਆ ਦੇ ਉਪ ਪ੍ਰਧਾਨ ਮੰਤਰੀ ਰਿਚਰਡ ਮਾਰਲੇਸ ਸ਼ਹਿਰ ਦੇ ਮੋਟੇਰਾ ਖੇਤਰ ਵਿੱਚ ਆਈਸੀਸੀ ਕ੍ਰਿਕਟ ਵਿਸ਼ਵ ਕੱਪ ਫਾਈਨਲ ਦੌਰਾਨ ਮੌਜੂਦ ਹੋਣ ਦੀ ਉਮੀਦ ਰੱਖਣ ਵਾਲੀਆਂ ਪ੍ਰਮੁੱਖ ਸ਼ਖਸੀਅਤਾਂ ਵਿੱਚ ਸ਼ਾਮਲ ਹੋਣਗੇ। ਉਹਨਾਂ ਕਿਹਾ ਕਿ ਇਨ੍ਹਾਂ 6,000 ਕਰਮਚਾਰੀਆਂ ‘ਚੋਂ ਲਗਭਗ 3,000 ਨੂੰ ਸਟੇਡੀਅਮ ਦੇ ਅੰਦਰ ਤਾਇਨਾਤ ਕੀਤਾ ਜਾਵੇਗਾ, ਜਦਕਿ ਬਾਕੀਆਂ ਨੂੰ ਹੋਰ ਅਹਿਮ ਸਥਾਨਾਂ ‘ਤੇ ਸੁਰੱਖਿਆ ਲਈ ਤਾਇਨਾਤ ਕੀਤਾ ਜਾਵੇਗਾ, ਜਿਵੇਂ ਕਿ ਹੋਟਲ ਜਿੱਥੇ ਖਿਡਾਰੀ ਅਤੇ ਹੋਰ ਪਤਵੰਤੇ ਠਹਿਰਣਗੇ।

ਮਲਿਕ ਨੇ ਕਿਹਾ ਕਿ ਆਰਏਐਫ ਦੀ ਇੱਕ ਕੰਪਨੀ ਸਟੇਡੀਅਮ ਦੇ ਅੰਦਰ ਤਾਇਨਾਤ ਹੋਵੇਗੀ ਜਦਕਿ ਦੂਜੀ ਕੰਪਨੀ ਸਟੇਡੀਅਮ ਦੇ ਬਾਹਰ ਤਾਇਨਾਤ ਕੀਤੀ ਜਾਵੇਗੀ।

Tags :