ਆਪਣੇ ਦੋਸਤ ਸ਼ਾਰਪੀ ਘੁੰਮਣ ਦੀ ਗ੍ਰਿਫ਼ਤਾਰੀ ਤੇ’ ਬੋਲੇ ਕਰਨ ਔਜਲਾ, ਸਵਾਲ ਚੁੱਕਣ ਵਾਲਿਆ ਤੇ’ ਕੱਸਿਆ ਤੰਜ

ਬੀਤੇ ਦਿਨੀ ਪੰਜਾਬੀ ਗਾਇਕ ਕਰਨ ਔਜਲਾ ਦੇ ਸਾਥੀ ਸ਼ਾਰਪ ਘੁੰਮਣ ਨੂੰਜਾਅਲੀ ਪਾਸਪੋਰਟ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਇਸ ਮਾਮਲੇ ਨੂੰ ਲੈ ਕੇ ਕਰਨ ਔਜਲਾ ਦਾ ਬਿਆਨ ਸਾਹਮਣੇ ਆਇਆ ਹੈ। । ਕਰਨ ਔਜਲਾ ਨੇ ਸੋਸ਼ਲ ਮੀਡੀਆ ਉਤੇ ਇੱਕ ਪੋਸਟ ਪਾਈ ਹੈ ਉਸਨੇ ਲਿਖਿਆ ਕਿ ਮੇਰੀ ਉਸ ਨਾਲ ਪਿਛਲੇ ਦੋ ਸਾਲਾਂ ਤੋਂ ਗੱਲ ਨਹੀਂ ਹੋਈ ਹੈ, ਜਿਸ ਵਿਚ ਉਨ੍ਹਾਂ ਕਿਹਾ ਕਿ ਜੇ ਮੈਂ ਕਿਸੇ ਨੂੰ ਜਾਣਦਾ ਵੀ ਹਾਂ ਤਾਂ ਵੀ ਕੋਈ ਮੇਰੇ ਤੋਂ ਪੁੱਛ ਕੇ ਜਿੰਦਗੀ ਦੇ ਫੈਸਲੇ ਲਵੇਗਾ। ਕੀ ਇਕੱਲਾ ਮੈਂ ਹੀ ਸਾਰਿਆਂ ਦਾ ਦੋਸਤ ਹਾਂ। ਹਰ ਵਾਰ ਮੇਰਾ ਹੀ ਨਾਂ ਕਿਉਂ ਜੋੜਿਆ ਜਾਂਦਾ ਹੈ। ਉਸਨੇ ਜੋ ਕੀਤਾ ਉਸਦਾ ਹਰਜਾਨਾ ਉਹ ਭੁਗਤ ਰਿਹਾ ਹੈ। ਜੇ ਕੋਈ ਸਬੂਤਾਂ ਤੋਂ ਬਿਨਾ ਮੇਰੇ ਨਾਮ ਜੋੜੇਗਾ ਜਾ ਧੱਕੇ ਨਾਲ ਬਦਨਾਮ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਮੈਂ ਉਨ੍ਹਾਂ ਤੇ’ ਕਨੂੰਨੀ ਐਕਸ਼ਨ ਲਵਾਂਗਾ l ਦੱਸ ਦਈਏ ਕਿ ਬੀਤੇ ਦਿਨੀ ਏਜੀਟੀਐਫ ਨੇ ਗਾਇਕ ਕਰਨ ਔਜਲਾ ਦੇ ਮੈਨੇਜਰ ਸ਼ਾਰਪੀ ਘੁੰਮਣ ਸਮੇਤ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਗੈਂਗ ਗੈਂਗਸਟਰਾਂ ਨੂੰ ਫਰਜ਼ੀ ਪਾਸਪੋਰਟ ਬਣਾ ਕੇ ਬਾਹਰ ਭੇਜਦਾ ਸੀ।

Tags :