ਭਾਰਤੀ ਮੂਲ ਦੀ ਸਿੱਖ ਮਹਿਲਾ ਅਧਿਕਾਰੀ ਮਨਮੀਤ ਕੋਲੋਨ ਨੇ ਅਮਰੀਕੀ ਸੂਬੇ ਕਨੈਕਟੀਕਟ ਵਿਚ ਸਹਾਇਕ ਪੁਲਿਸ ਮੁਖੀ ਵਜੋਂ ਅਹੁਦਾ ਸੰਭਾਲਿਆ ਹੈ। ਉਹ ਇਥੋਂ ਦੇ ਪੁਲਿਸ ਵਿਭਾਗ ਵਿਚ ਏਸ਼ਿਆਈ ਮੂਲ ਦੀ ਪਹਿਲੀ ਦੂਜੇ ਨੰਬਰ ਦੀ ਚੋਟੀ ਦੀ ਅਧਿਕਾਰੀ ਬਣੀ ਹੈ। ਮਨਮੀਤ ਨਿਊ ਹੇਵਨ ਪੁਲਿਸ ਵਿਭਾਗ ਵਿਚ 15 ਸਾਲ ਤੋਂ ਤਾਇਨਾਤ ਹੈ। ਮਨਮੀਤ ਕੋਲੋਨ ਮੁੰਬਈ ਦੀ ਰਹਿਣ ਵਾਲੀ ਹੈ। ਨਿਊ ਹੈਵਨ ਵਿਚ ਪੁਲਿਸ ਕਮਿਸ਼ਨਰਾਂ ਦੇ ਬੋਰਡ ਨੇ ਸਰਬਸੰਮਤੀ ਨਾਲ 37 ਸਾਲਾ ਕੋਲਨ ਦੀ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ, ਜੋ ਪਹਿਲਾਂ ਅੰਦਰੂਨੀ ਮਾਮਲਿਆਂ ਦੇ ਦਫ਼ਤਰ ਵਿੱਚ ਲੈਫਟੀਨੈਂਟ ਸੀ।
