70 ਸਾਲਾਂ ਔਰਤ ਟੁੱਟੀ ਕੁਰਸੀ ਦਾ ਸਹਾਰਾ ਲੈ ਕੇ ਜਾ ਰਹੀ ਸੀ ਪੈਨਸ਼ਨ ਲੈਣ, ਵਿੱਚ ਮੰਤਰੀ ਨੇ SBI ਨੂੰ ਪਾਈ ਝਾੜ

ਓਡੀਸ਼ਾ ਦੇ ਨਾਬਰੰਗਪੁਰ ਜ਼ਿਲ੍ਹੇ ਵਿੱਚ ਇੱਕ 70 ਸਾਲਾ ਔਰਤ ਬੁਢਾਪਾ ਪੈਨਸ਼ਨ ਲੈਣ ਲਈ ਸੰਘਰਸ਼ ਕਰਦੀ ਹੋਈ ਨਜ਼ਰ ਆਈ। ਜਿਸਦੀ ਵੀਡੀਓ ਸ਼ੋਸਲ ਮੀਡਆ ਤੇ ਕਾਫੀ ਵਾਇਰਲ ਹੋ ਰਹੀ ਹੈ। ਬਜੁਰਗ ਔਰਤ ਸਰਕਾਰ ਵੱਲੋਂ ਦਿੱਤੀ ਗਈ ਪੈਨਸ਼ਨ ਹਾਸਲ ਕਰਨ ਲਈ ਟੁੱਟੀ ਹੋਈ ਕੁਰਸੀ ਨਾਲ ਸੜਕ ‘ਤੇ ਨੰਗੇ ਪੈਰੀਂ ਤੁਰਦੀ ਹੋਈ ਨਜ਼ਰ ਆਈ ਹੈ। ਇਕ ਰਿਪੋਰਟ ਮੁਤਾਬਕ ਜ਼ਿਲ੍ਹੇ ਦੇ ਝਰੀਗਨ ਬਲਾਕ ਦੇ ਬਨੂਗੁਡਾ ਪਿੰਡ ਦੀ ਰਹਿਣ ਵਾਲੀ ਬਜ਼ੁਰਗ ਔਰਤ ਦੀ ਪਛਾਣ ਸੂਰਿਆ ਹਰੀਜਨ ਦੇ ਤੌਰ ਹੋਈ ਹੈ। ਕੇਂਦਰੀ ਵਿੱਤ ਮੰਤਰੀ ਨਿਰਮਲ ਸੀਤਾਰਮਨ ਨੇ ਇੱਕ ਬਜ਼ੁਰਗ ਔਰਤ ਦੀ ਵਾਇਰਲ ਵੀਡੀਓ ਨੂੰ ਦੇਖ ਕੇ ਭਾਰਤੀ ਸਟੇਟ ਬੈਂਕ (SBI) ਦੀ ਖਿਚਾਈ ਕੀਤੀ ਅਤੇ ਪੁੱਛਿਆ ਕਿ ਕੀ ਉਥੇ ਕੋਈ ਬੈਂਕ ਅਧਿਕਾਰੀ ਨਹੀਂ ਹੈ

Tags :