ਪਠਾਨਕੋਟ ਵਿੱਚ ਢਾਬੇ ਤੇ ਬੈਠੇ 3 ਨੌਜ਼ਵਾਨਾ ਤੇ ਚੱਲੀਆ ਗੋਲੀਆ

ਪਠਾਨਕੋਟ ਵਿੱਚ ਅਣਪਛਾਤੇ ਲੋਕਾਂ ਨੇ ਢਾਬੇ ਤੇ ਬੈਠੇ ਰੋਟੀ ਖਾ ਰਹੇ 3 ਲੋਕਾਂ ਤੇ ਗੋਲੀਆਂ ਚਲਾ ਦਿਤੀਆਂ। ਗੋਲੀਆਂ ਢਾਬੇ ਤੇ ਬੈਠੇ 2 ਨੌਜਵਾਨਾਂ ਦੇ ਲੱਗੀਆਂ ਜਦਕਿ ਤੀਸਰੇ ਸ਼ਖਸ ਨੂੰ ਸੱਟਾਂ ਲੱਗੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਨੂੰ ਜਾਣਕਾਰੀ ਮਿਲੀ ਸੀ ਕਿ ਸਰਨਾ ਇਲਾਕੇ ’ਚ ਗੋਲੀਆਂ ਚਲਾਈਆਂ ਹਨ ਜਿਸਦੇ ਚੱਲਦੇ 3 ਲੋਕ ਜਖਮੀ ਹੋਏ ਹਨ।

ਉਹਨਾਂ ਦੱਸਿਆ ਕਿ ਮੌਕੇ ਤੇ ਉਹਨਾਂ ਨੂੰ 7 ਗੋਲੀਆਂ ਦੇ 7 ਖੋਲ ਮਿਲੇ ਹਨ ਅਤੇ ਅਰੋਪੀਆਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।