
ਮੁੰਬਈ: ਭਾਰਤ ‘ਚ ਜਲਦੀ ਹੀ ਪਹਿਲੀ ਵਾਰ ਸਭ ਤੋਂ ਸਸਤੀ ‘ਤੇ ਛੋਟੀ ਇਲੈਕਟ੍ਰਿਕ ਕਾਰ ਲਾਂਚ ਹੋਣ ਜਾ ਰਹੀ ਹੈ। ਮੁੰਬਈ ਦੀ PMV ਇਲੈਕਟ੍ਰਿਕ ਕੰਪਨੀ ਭਲਕੇ (ਨਵੰਬਰ 16) ਨੂੰ ਭਾਰਤੀ ਬਾਜ਼ਾਰ ‘ਚ ਆਪਣੀ ਪਹਿਲੀ ਇਲੈਕਟ੍ਰਿਕ ਕਾਰ ਲਾਂਚ ਕਰੇਗੀ। ਇਹ ਕਾਰ ਪਰਸਨਲ ਮੋਬਿਲਿਟੀ ਵ੍ਹੀਕਲ (PMV) ਨਾਂ ਦੇ ਨਵੇਂ ਸੈਗਮੈਂਟ ਦੇ ਤਹਿਤ ਲਾਂਚ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਇਹ ਇਲੈਕਟ੍ਰਿਕ ਕਾਰ ਸ਼ਹਿਰ ਵਿੱਚ ਰੋਜ਼ਾਨਾ ਵਰਤੋਂ ਲਈ ਵਰਤੀ ਜਾ ਸਕਦੀ ਹੈ। ਨਵੀਂ ਇਲੈਕਟ੍ਰਿਕ ਕਾਰ ਨੂੰ EaS-E ਕਿਹਾ ਜਾਂਦਾ ਹੈ। ਇਲੈਕਟ੍ਰਿਕ ਕਾਰ ਨੂੰ ਨੂੰ ਚਾਰ ਦਰਵਾਜ਼ੇ ਵਾਲੇ ਵੇਰੀਐਂਟ ਵਿੱਚ ਲਾਂਚ ਕੀਤੇ ਜਾਣ ਦੀ ਉਮੀਦ ਹੈ। ਕੰਪਨੀ ਨੇ ਅਜੇ ਵਾਹਨ ਦੇ ਉਤਪਾਦਨ-ਵਿਸ਼ੇਸ਼ ਵੇਰੀਐਂਟ ਦਾ ਖੁਲਾਸਾ ਨਹੀਂ ਕੀਤਾ ਹੈ, ਇਸ ‘ਚ ਕੁਝ ਚੀਜ਼ਾਂ ਬਦਲ ਸਕਦੀਆਂ ਹਨ।
ਕੀਮਤ ….
ਸੂਤਰਾਂ ਦੇ ਅਨੁਸਾਰ ਇਸ ਇਲੈਕਟ੍ਰਿਕ ਕਾਰ ਦੀ ਕੀਮਤ ₹4 ਲੱਖ ਤੋਂ ₹5 ਲੱਖ ਦੀ ਰੇਂਜ ਵਿੱਚ ਹੋ ਸਕਦੀ ਹੈ। ਹਾਲਾਂਕਿ ਕੰਪਨੀ ਵਲੋਂ ਹਜੇ ਤਕ ਕੋਈ ਇਕ ਨਿਸ਼ਚਿਤ ਕੀਮਤ ਦਾ ਐਲਾਨ ਨਹੀਂ ਕੀਤਾ ਗਿਆ ਹੈ।
ਵਿਸ਼ੇਸ਼ਤਾਵਾਂ ….
PMV ਇਲੈਕਟ੍ਰਿਕ ਕੰਪਨੀ ਕਾ ਕਹਿਣਾ ਹੈ ਕਿ ਕਾਰ ‘ਚ ਡਿਜ਼ੀਟਲ ਇੰਫੋਟੇਨਮੈਂਟ ਸਿਸਟਮ, USB ਚਾਰਜਿੰਗ ਪੋਰਟ, ਏਅਰ ਕੰਡੀਸ਼ਨਿੰਗ, ਰਿਮੋਟ ਕੀ-ਲੇਸ ਐਂਟਰੀ ਅਤੇ ਰਿਮੋਟ ਪਾਰਕ ਅਸਿਸਟ, ਕਰੂਜ਼ ਕੰਟਰੋਲ ਅਤੇ ਸੀਟ ਬੈਲਟ ਵਰਗੇ ਫੀਚਰਸ ਮੌਜੂਦ ਹੋਣਗੇ। ਇਸਦੀ ਲੰਬਾਈ 2,915 ਮਿਲੀਮੀਟਰ, ਚੌੜਾਈ 1,157 ਮਿਲੀਮੀਟਰ ਅਤੇ ਉਚਾਈ 1,600 ਮਿਲੀਮੀਟਰ ਹੈ। ਇਸ ਦਾ ਵ੍ਹੀਲਬੇਸ 2,087 mm ਹੋਵੇਗਾ, ਜਦਕਿ ਗਰਾਊਂਡ ਕਲੀਅਰੈਂਸ 170 mm ਹੋਵੇਗਾ। ਨਾਲ ਹੀ, EV ਦਾ ਕਰਬ ਵਜ਼ਨ ਲਗਭਗ 550 ਕਿਲੋਗ੍ਰਾਮ ਹੋਵੇਗਾ। ਇਸ ਨੂੰ ਤਿੰਨ ਵੇਰੀਐਂਟਸ ਵਿੱਚ ਲਾਂਚ ਕੀਤਾ ਜਾਵੇਗਾ।
