ਕੈਲਗਰੀ ਵਿੱਚ ਪੰਜਾਬੀ ਨੌਜਵਾਨ ਦੀ ਲੇਕ ਵਿੱਚ ਡੁੱਬਣ ਕਾਰਨ ਦਰਦਨਾਕ ਮੌਤ

ਕੈਲਗਰੀ ਤੋਂ ਇੱਕ ਬਹੁਤ ਹੀ ਦੁਖਦਾਇਕ ਖ਼ਬਰ ਸਾਹਮਣੇ ਆਈ ਹੈ, ਜਿੱਥੇ ਪੰਜਾਬੀ ਨੌਜਵਾਨ ਡਾ. ਹਰਵਿੰਦਰ ਦਹੀਆ (ਉਰਫ਼ ਹੈਰੀ ਦਹੀਆ), ਉਮਰ ਤਕਰੀਬਨ 33 ਸਾਲ, ਦੀ ਲੇਕ ਵਿੱਚ ਪੈਰ ਤਿਲਕਣ ਕਾਰਨ ਡੁੱਬਣ ਨਾਲ ਮੌਤ ਹੋ ਗਈ ਹੈ। ਉਹ ਅਮਨਦੀਪ ਸਿੰਘ ਰਣੀਆ ਦੇ ਭਰਾ ਸਨ ਅਤੇ ਕੈਲਗਰੀ ਦੇ ਨੇੜੇ ਹੀ ਇੱਕ ਝੀਲ ‘ਤੇ ਘੁੰਮਣ ਗਏ ਹੋਏ ਸਨ।