ਜਲੰਧਰ ਦੀ ਰੇਲਵੇ ਕਲੋਨੀ ਵਿੱਚ ਇੱਕ ਆਰਪੀਐਫ ਮਹਿਲਾ ਕਾਂਸਟੇਬਲ ਨੇ ਫਾਹਾ ਲਗਾ ਕੇ ਖੁਦਕਸ਼ੀ ਕਰ ਲਈ। ਮਹਿਲਾ ਦੀ ਪਹਿਚਾਣ ਅਨੀਸ਼ਾ ਉਮਰ 24 ਸਾਲ ਵਜੋਂ ਹੋਈ ਹੈ ਤੇ ਉਹ ਮੂਲ ਰੂਪ ਤੋਂ ਰਾਜਸਥਾਨ ਦੀ ਰਹਿਣ ਵਾਲੀ ਸੀ। ਅਨੀਸ਼ਾ ਦਾ ਪਤੀ ਵੀ ਉਸਦੇ ਨਾਲ ਰੇਲਵੇ ਕਲੋਨੀ ਵਿੱਚ ਰਹਿੰਦੇ ਸਨ।
ਪੁਲਸ ਨੂੰ ਰੇਲਵੇ ਕਲੋਨੀ ਸਥਿਤ ਰੇਲਵੇ ਕੁਆਟਰਾਂ ਦੇ ਅੰਦਰੋਂ ਔਰਤ ਦੀ ਲਾਸ਼ ਬਰਾਮਦ ਹੋਈ। ਘਟਨਾ ਸਥਾਨ ਦੀ ਜਾਂਚ ਦੌਰਾਨ ਕਿਸੇ ਵੀ ਕਿਸਮ ਦਾ ਕੋਈ ਸੁਸਾਈਡ ਨੋਟ ਨਹੀਂ ਮਿਲਿਆ। ਫਿਲਹਾਲ ਪੁਲਿਸ ਵੱਲੋ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।