ਸ਼ਰਧਾ ਕਤਲ ਕਾਂਡ ਮਾਮਲੇ ‘ਚ ਪਿਤਾ ਨੂੰ ‘ਲਵ ਜਿਹਾਦ’ ਦਾ ਸ਼ੱਕ, ਦੋਸ਼ੀ ਦੇ ਲਈ ਸਰਕਾਰ ਤੋਂ ਕੀਤੀ ਇਹ ਮੰਗ

ਮੁੰਬਈ: ਦਿੱਲੀ ‘ਚ ਪ੍ਰੇਮੀ ਦੁਆਰਾ ਪ੍ਰੇਮਿਕਾ ਦਾ ਬੇਰਹਿਮੀ ਨਾਲ ਕਤਲ ਕਰ ਦੇਣ ਦੇ ਮਾਮਲੇ ‘ਚ ਕੁੜੀ ਦੇ ਪਿਤਾ ਨੂੰ ਸ਼ੱਕ ਹੈ ਕਿ ਇਸ ਘਟਨਾ ਪਿੱਛੇ ‘ਲਵ ਜਿਹਾਦ’ ਦਾ ਐਂਗਲ ਹੈ। ਸ਼ਰਧਾ ਦੇ ਪਿਤਾ ਨੇ ਮੰਗਲਵਾਰ ਨੂੰ ਸਰਕਾਰ ਕੋਲੋਂ ਦੋਸ਼ੀ ਨੂੰ ਮੌਤ ਦੀ ਸਜ਼ਾ ਦੇਣ ਦੀ ਮੰਗ ਕੀਤੀ।

ਮੀਡਿਆ ਰਿਪੋਰਟ ਮੁਤਾਬਿਕ, ਸ਼ਰਧਾ ਦੇ ਪਿਤਾ ਨੇ ਕਿਹਾ, “ਮੈਨੂੰ ਲਵ ਜਿਹਾਦ ਦੇ ਐਂਗਲ ‘ਤੇ ਸ਼ੱਕ ਸੀ। ਅਸੀਂ ਆਫਤਾਬ ਲਈ ਮੌਤ ਦੀ ਸਜ਼ਾ ਦੀ ਮੰਗ ਕਰਦੇ ਹਾਂ। ਮੈਨੂੰ ਭਰੋਸਾ ਹੈ ਕਿ ਦਿੱਲੀ ਪੁਲਿਸ ਦੀ ਜਾਂਚ ਸਹੀ ਦਿਸ਼ਾ ਵੱਲ ਵਧ ਰਹੀ ਹੈ।”

ਕੀ ਹੈ ਪੂਰਾ ਮਾਮਲਾ?….

ਦਿੱਲੀ ਦੇ ਮਹਿਰੌਲੀ ਇਲਾਕੇ ‘ਚ ਰਹਿੰਦੇ ਇਕ ਪ੍ਰੇਮੀ ਨੇ ਆਪਣੀ ਪ੍ਰੇਮਿਕਾ ਦਾ ਕਤਲ ਕਰਕੇ ਉਸ ਦੀ ਲਾਸ਼ ਦੇ 35 ਟੁਕੜੇ ਕਰ ਦਿੱਤੇ। ਇਕ ਮਾਮਲੇ ‘ਚ ਦਿੱਲੀ ਪੁਲਿਸ ਨੇ ਆਫਤਾਬ ਅਮੀਨ ਨਾਂ ਦੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਮੁਤਾਬਕ, ਇਹ ਮਾਮਲਾ 6 ਮਹੀਨੇ ਪਹਿਲਾ ਦਾ ਹੈ। ਆਫਤਾਬ ਅਤੇ ਸ਼ਰਧਾ ਨਾਂ ਦੀ ਲੜਕੀ ਮੁੰਬਈ ਸ਼ਹਿਰ ਦੇ ਇਕ ਕਾਲ ਸੈਂਟਰ ‘ਚ ਕੰਮ ਕਰਦੇ ਸਨ। ਓਹਨਾ ਦੀ ਆਫ਼ਿਸ ਵਿਚ ਮੁਲਾਕਾਤ ਹੋਈ ਅਤੇ ਦੋਵੇ ਇਕ ਦੂਜੇ ਨੂੰ ਦਿਲ ਦੇ ਬੈਠੇ। ਜਿਸ ਤੋਂ ਬਾਅਦ ਦੋਵੇਂ ‘ਲਿਵ ਇਨ ਰਿਲੇਸ਼ਨ’ ਵਿੱਚ ਰਹਿ ਰਹੇ ਸਨ। ਪਰਿਵਾਰ ਨੇ ਜਦੋ ਇਸ ਗੱਲ ਦਾ ਵਿਰੋਧ ਕੀਤਾ ਤਾ ਉਹ ਦੋਵੇਂ ਦਿੱਲੀ ਰਹਿਣ ਲਗ ਪਏ।

ਦੱਸ ਦਇਏ ਕਿ ਕੁੜੀ ਦੇ ਪਰਿਵਾਰ ਵਾਲੇ ਸੋਸ਼ਲ ਮੀਡੀਆ ਰਾਹੀਂ ਉਸ ਦੀ ਜਾਣਕਾਰੀ ਲੈਂਦੇ ਸਨ। ਪਰ ਜਦੋਂ ਸੋਸ਼ਲ ਮੀਡੀਆ ‘ਤੇ ਅਪਡੇਟ ਆਉਣਾ ਬੰਦ ਹੋ ਗਿਆ ਤਾਂ ਲੜਕੀ ਦੇ ਪਿਤਾ ਉਸਦੀ ਭਾਲ ਕਰਨ ਦਿੱਲੀ ਪਹੁੰਚ ਗਏ। ਕੁੜੀ ਬਾਰੇ ਕੋਈ ਜਾਣਕਾਰੀ ਨਾ ਮਿਲਣ ਤੇ ਉਸਦੇ ਪਿਤਾ ਨੇ ਪ੍ਰੇਮੀ ਆਫਤਾਬ ਖਿਲਾਫ ਪੁਲਸ ‘ਚ ਸ਼ਿਕਾਇਤ ਦਰਜ ਕਰਵਾਈ। ਜਿਸ ਤੋਂ ਬਾਅਦ ਦਿੱਲੀ ਪੁਲਿਸ ਨੇ ਆਫਤਾਬ ਦੀ ਭਾਲ ਸ਼ੁਰੂ ਕਰ ਦਿੱਤੀ। ਇਕ ਗੁਪਤ ਸੂਚਨਾ ਦੇ ਆਧਾਰ ‘ਤੇ ਆਫਤਾਬ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਿਸ ਦੁਆਰਾ ਪੁੱਛਗਿੱਛ ‘ਚ ਆਰੋਪੀ ਨੇ ਦੱਸਿਆ ਕਿ ਸ਼ਰਧਾ ਉਸ ਤੇ ਵਿਆਹ ਲਈ ਲਗਾਤਾਰ ਦਬਾਅ ਬਣਾ ਰਹੀ ਸੀ, ਜਿਸ ਕਾਰਨ ਉਨ੍ਹਾਂ ‘ਚ ਅਕਸਰ ਝਗੜੇ ਹੋਣ ਲੱਗੇ। ਉਸ ਨੇ ਮਈ ਵਿਚ ਉਸ ਦਾ ਕਤਲ ਕਰ ਦਿੱਤਾ ਅਤੇ ਲਾਸ਼ ਦੇ ਟੁਕੜੇ ਕਰ ਦਿੱਤੇ। ਪੁਲਸ ਦੇ ਮੁਤਾਬਕ ਆਫਤਾਬ ਨੇ ਸ਼ਰਧਾ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਲਾਸ਼ ਨੂੰ 35 ਟੁਕੜਿਆਂ ‘ਚ ਆਪਣੇ ਘਰ ‘ਚ ਰੱਖ ਦਿੱਤਾ। ਇਸ ਦੇ ਲਈ ਆਫਤਾਬ ਨੇ ਨਵਾਂ ਫਰਿੱਜ ਵੀ ਖਰੀਦਿਆ। ਕਈ ਦਿਨਾਂ ਤੱਕ ਉਹ ਰਾਤ ਦੇ ਦੋ ਵਜੇ ਇਕ-ਇਕ ਕਰਕੇ ਲਾਸ਼ ਦੇ ਟੁਕੜਿਆਂ ਨੂੰ ਪਲਾਸਟਿਕ ਦੇ ਥੈਲੇ ਵਿਚ ਪਾ ਕੇ ਸੁੱਟ ਦਿੰਦਾ ਸੀ।