ਫਗਵਾੜਾ ਦੀ ਮਸ਼ਹੂਰ ਮਿੱਠਾਈ ਦੀ ਦੁਕਾਨ ਸੁਧੀਰ ਸਵੀਟਸ (Sudhir Sweets) ‘ਤੇ ਗੋਲੀਆਂ ਚਲਣ ਦੀ ਵੱਡੀ ਖ਼ਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਹੁਸ਼ਿਆਰਪੁਰ-ਫਗਵਾੜਾ ਰੋਡ ਤੇ’ ਸਥਿਤ ਸੁਧੀਰ ਸਵੀਟਸ ਦੁਕਾਨ ਤੇ ਅਨੁਸਾਰ ਅਣਪਛਾਤੇ ਨੌਜਵਾਨਾਂ ਨੇ ਦੁਕਾਨ ਦੇ ਬਾਹਰ ਫਾਇਰਿੰਗ ਕੀਤੀ, ਜਿਸ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਘਟਨਾ ਸਮੇਂ ਦੁਕਾਨ ਅੰਦਰ ਗਾਹਕ ਮੌਜੂਦ ਸਨ, ਪਰ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਮਿਲੀ। ਫਾਇਰਿੰਗ ਨਾਲ ਦੁਕਾਨ ਦੇ ਕੱਚ ਟੁੱਟ ਗਏ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਸੀਸੀਟੀਵੀ ਫੁਟੇਜ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਤਫਤੀਸ਼ ਕੀਤੀ ਜਾ ਰਹੀ ਹੈ
#phagwaranews #sudhirsweets #Phagwarabreakingnews #latestnews
