ਸਵਿਟਜ਼ਰਲੈਂਡ : ਵਿਸ਼ਵ ਆਰਥਿਕ ਮੰਚ (World Economic Forum) ਦੀ ਬੈਠਕ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੱਜ ਕੇ ਤਾਰੀਫ਼ ਕੀਤੀ ਹੈ। ਟਰੰਪ ਨੇ ਪੀਐਮ ਮੋਦੀ ਨੂੰ ਇੱਕ “ਸ਼ਾਨਦਾਰ ਨੇਤਾ” ਅਤੇ ਆਪਣਾ “ਪੱਕਾ ਦੋਸਤ” ਦੱਸਦਿਆਂ ਭਾਰਤ ਨਾਲ ਇੱਕ ਬਿਹਤਰ ਵਪਾਰਕ ਸਮਝੌਤਾ (Trade Deal) ਹੋਣ ਦੀ ਉਮੀਦ ਜਤਾਈ ਹੈ
“PM ਮੋਦੀ ਮੇਰੇ ਚੰਗੇ ਦੋਸਤ ਹਨ”
ਦਾਵੋਸ ਵਿੱਚ ਆਪਣੇ ਸੰਬੋਧਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ, “ਮੇਰੇ ਮਨ ਵਿੱਚ ਤੁਹਾਡੇ ਪ੍ਰਧਾਨ ਮੰਤਰੀ ਲਈ ਬਹੁਤ ਸਤਿਕਾਰ ਹੈ। ਉਹ ਇੱਕ ਬਹੁਤ ਹੀ ਸ਼ਾਨਦਾਰ ਇਨਸਾਨ ਅਤੇ ਮੇਰੇ ਦੋਸਤ ਹਨ। ਸਾਨੂੰ ਉਮੀਦ ਹੈ ਕਿ ਜਲਦੀ ਹੀ ਭਾਰਤ ਅਤੇ ਅਮਰੀਕਾ ਵਿਚਾਲੇ ਇੱਕ ਚੰਗੀ ਡੀਲ ਸਿਰੇ ਚੜ੍ਹੇਗੀ
ਟੈਰਿਫ ਵਿਵਾਦ ਅਤੇ ਵਪਾਰਕ ਗੱਲਬਾਤ
ਜ਼ਿਕਰਯੋਗ ਹੈ ਕਿ ਪਿਛਲੇ ਪੰਜ ਮਹੀਨਿਆਂ ਤੋਂ ਭਾਰਤ ਅਤੇ ਅਮਰੀਕਾ ਵਿਚਾਲੇ ਵਪਾਰਕ ਸਬੰਧਾਂ ਵਿੱਚ ਕੁਝ ਖਿੱਚੋਤਾਣ ਚੱਲ ਰਹੀ ਹੈ। ਭਾਰਤ ਵੱਲੋਂ ਰੂਸੀ ਤੇਲ ਦੀ ਖਰੀਦ ਕੀਤੇ ਜਾਣ ਕਾਰਨ ਟਰੰਪ ਪ੍ਰਸ਼ਾਸਨ ਨੇ ਭਾਰਤੀ ਬਰਾਮਦ (Exports) ‘ਤੇ 50% ਤੱਕ ਟੈਰਿਫ ਲਗਾ ਦਿੱਤਾ ਸੀ, ਜਿਸ ਵਿੱਚੋਂ ਅੱਧੇ ਨੂੰ “ਪੈਨਲਟੀ” ਵਜੋਂ ਦੇਖਿਆ ਜਾ ਰਿਹਾ ਸੀ।
ਹਾਲਾਂਕਿ, ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਵਿਚਾਲੇ ਪਿਛਲੇ ਸਾਲ ਮਾਰਚ-ਅਪ੍ਰੈਲ ਤੋਂ ਲਗਾਤਾਰ ਗੱਲਬਾਤ ਜਾਰੀ ਹੈ। ਹੁਣ ਟਰੰਪ ਦੇ ਇਸ ਤਾਜ਼ਾ ਬਿਆਨ ਨੇ ਵਪਾਰਕ ਖੇਤਰ ਵਿੱਚ ਪਾਈ ਜਾ ਰਹੀ ਅਨਿਸ਼ਚਿਤਤਾ ਨੂੰ ਕੁਝ ਹੱਦ ਤੱਕ ਘੱਟ ਕੀਤਾ ਹੈ ਅਤੇ ਨਵੀਂ ਉਮੀਦ ਜਗਾਈ ਹੈ
#trumponmodi #trumplateststatemtonModi #trumppraisesmodi #googlenews #nationalnews #globalnews
