ਮੋਗਾ ਦੇ ਇਕ ਸੈਲੂਨ ਮਾਲਕ ਦੁਆਰਾ ਮੁੱਖ- ਅਫਸਰ ਥਾਣਾ ਸਿਟੀ ਸਾਊਥ ਮੋਗਾ ਪਾਸ ਆ ਕੇ ਆਪਣਾ ਬਿਆਨ ਲਿਖਵਾਇਆ ਕਿ ਉਸਦੇ ਮੋਬਾਇਲ ਨੰਬਰ ਤੇ ਮਿਤੀ 29.01.2023 ਨੂੰ ਵਿਦੇਸ਼ੀ ਨੰਬਰ +14058552306 ਤੋਂ ਵਟਸਐਪ ਰਾਂਹੀ ਕਾਲ ਆਈ ਸੀ, ਜਿਸ ਰਾਂਹੀ ਅਣਜਾਣ ਵਿਅਕਤੀ ਦੁਆਰਾ ਡੇਢ ਲੱਖ ਰੁਪਏ ਦੀ ਮੰਗ ਕੀਤੀ ਗਈ ਹੈ ਅਤੇ ਪੈਸੇ ਨਾ ਦੇਣ ਦੀ ਸੂਰਤ ਵਿਚ ਜਾਨੀ ਨੁਕਸਾਨ ਕਰਨ ਦੀਆ ਧਮਕੀਆ ਦਿਤੀ ਜਾ ਰਹੀਆ ਹਨ। ਮੋਗਾ ਪੁਲਿਸ ਵੱਲੋ ਟੈਕਨੀਕਲ ਤਰੀਕੇ ਨਾਲ ਤਫਤੀਸ਼ ਕਰਦੇ ਹੋਏ ਅਤੇ ਸਾਈਬਰ ਸੈੱਲ ਦੀ ਮਦਦ ਨਾਲ ਵਿਦੇਸ਼ੀ ਨੰਬਰਾਂ ਰਾਂਹੀ ਧਮਕੀਆ ਦੇਣ ਵਾਲੇ ਦੋਸ਼ੀ ਗੁਰਵਿੰਦਰ ਸਿੰਘ ਗੁਰੀ ਪੁੱਤਰ ਤਰਸੇਮ ਸਿੰਘ ਵਾਸੀ ਜਿਲ੍ਹਾ ਤਰਨਤਾਰਨ ਨੂੰ ਟਰੇਸ ਕੀਤਾ ਗਿਆ।
ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀ ਗੁਰਵਿੰਦਰ ਸਿੰਘ ਗੁਰੀ ਉਕਤ ਇਸ ਵਕਤ ਪਹਾੜਾ ਸਿੰਘ ਚੌਂਕ ਵਿੱਚ ਖੜਾ ਹੈ ਅਤੇ ਆਪਣੇ ਸਹੁਰੇ ਪਿੰਡ ਮਹਿਰੋਂ ਵਿਖੇ ਜਾਣ ਦੀ ਤਿਆਰੀ ਵਿੱਚ ਹੈ ਜਿਸ ਤੇ ਫੌਰੀ ਐਕਸ਼ਨ ਲੈਂਦਿਆਂ ਹੋਇਆਂ ਦੋਸ਼ੀ ਗੁਰਵਿੰਦਰ ਸਿੰਘ ਗੁਰੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਅੱਜ ਮਾਣਯੋਗ ਅਦਾਲਤ ਵਿਚ ਇਸ ਨੂੰ ਪੇਸ਼ ਕਰ ਰਿਮਾਂਡ ਹਾਸਿਲ ਕੀਤਾ ਜਾਵੇਗਾ ਅਤੇ ਇਸ ਦੀ ਪਤਨੀ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ ।
