ਨਵੀ ਦਿੱਲੀ : ਇੰਡੀਆ ਗਠਜੋੜ ਨੇ ਆਉਣ ਵਾਲੀਆਂ ਉਪਰਾਸ਼ਟਰਪਤੀ ਚੋਣਾਂ ਲਈ ਸਾਬਕਾ ਸੁਪਰੀਮ ਕੋਰਟ ਦੇ ਜੱਜ ਬੀ. ਸੁਦਰਸ਼ਨ ਰੈੱਡੀ ਨੂੰ ਸਾਂਝੇ ਉਮੀਦਵਾਰ ਵਜੋਂ ਉਤਾਰਣ ਦਾ ਫੈਸਲਾ ਕੀਤਾ ਹੈ ਕਾਂਗਰਸ ਦੇ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਮੰਗਲਵਾਰ (19 ਅਗਸਤ, 2025) ਨੂੰ ਦਿੱਲੀ ਚ’ ਇਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਇਹ ਫੈਸਲਾ ਸਾਰੀਆਂ ਪਾਰਟੀਆਂ ਦੀ ਸਹਿਮਤੀ ਨਾਲ ਲਿਆ ਗਿਆ। ਉਨ੍ਹਾਂ ਕਿਹਾ ਇੰਡੀਆ ਗਠਜੋੜ ਨਾਲ ਸਬੰਧਤ ਲੀਡਰਾਂ ਦੀ ਮੀਟਿੰਗ ਹੋਈ ਸੀ ਜਿਸ ਚ’ ਅਸੀਂ ਸਾਰਿਆਂ ਨੇ ਇਹ ਫੈਸਲਾ ਲਿਆ ਕਿ ਅਸੀਂ ਆਪਣਾ ਵੀ ਉਮੀਦਵਾਰ ਖੜਾ ਕਰਾਂਗੇ | ਇਹ ਉਪਰਾਸ਼ਟਰਪਤੀ ਦੀ ਚੋਣ ਇੱਕ ਵਿਚਾਰਧਾਰਾਤਮਕ ਲੜਾਈ ਹੈ, ਅਤੇ ਸਾਰੀ ਵਿਰੋਧੀ ਪਾਰਟੀਆਂ ਇਸ ਗੱਲ ‘ਤੇ ਸਹਿਮਤ ਹਨ। ਇਸੀ ਕਾਰਨ ਅਸੀਂ ਬੀ. ਸੁਦਰਸ਼ਨ ਰੈੱਡੀ ਨੂੰ ਸਾਂਝਾ ਉਮੀਦਵਾਰ ਵਜੋਂ ਨਾਮਜ਼ਦ ਕੀਤਾ ਹੈ| ਮੀਡਿਆ ਨਾਲ ਗਲਬਾਤ ਕਰਦੇ ਖੜਗੇ ਨੇ ਕਿਹਾ ਕਿ ਆਮ ਆਦਮੀ ਪਾਰਟੀ, ਜੋ ਕਿ ਇੰਡੀਆ ਗਠਜੋੜ ਦਾ ਹਿੱਸਾ ਨਹੀਂ ਹੈ, ਨੇ ਵੀ ਸਾਡੇ ਵਲੋਂ ਖੜੇ ਕੀਤੇ ਉਮੀਦਵਾਰ ਦਾ ਸਮਰਥਨ ਕਰਨ ਦਾ ਐਲਾਨ ਕੀਤਾ ਆ


