5 ਸਾਲ ਬਾਅਦ ਕੈਨੇਡਾ ਤੋ ਪਰਤੇ 28 ਸਾਲਾਂ ਨੌਜ਼ਵਾਨ ਨੇ ਕੀਤੀ ਖੁਦਕਸ਼ੀ, ਮਹੀਨੇ ਬਾਅਦ ਹੋਣਾ ਸੀ ਵਿਆਹ

ਹਰਿਆਣਾ ਦੇ ਪਾਣੀਪਤ ਜ਼ਿਲੇ ਦੀ ਥਰਮਲ ਪਾਵਰ ਕਾਲੋਨੀ ਵਿੱਚ 28 ਸਾਲਾਂ ਨੌਜ਼ਵਾਨ ਨੇ ਖੁਦਕਸ਼ੀ ਕਰਕੇ ਮੌਤ ਨੂੰ ਗਲੇ ਲਗਾ ਲਿਆ। ਦੱਸ ਦਈਏ ਕਿ 28 ਸਾਲਾਂ ਪ੍ਰਕਾਸ਼ 5 ਸਾਲ ਬਾਅਦ ਕੈਨੇਡਾ ਤੋ ਆਪਣੇ ਘਰ ਵਾਪਿਸ ਆਇਆ ਸੀ ਅਤੇ ਮਹੀਨੇ ਤੱਕ ਉਸਦਾ ਵਿਆਹ ਵੀ ਸੀ। 4 ਦਿਨ ਪਹਿਲਾਂ ਉਹ ਆਪਣੇ ਮਾਮਾ ਦੇ ਘਰੇ ਥਰਮਲ ਵਿਖੇ ਆਇਆ ਹੋਇਆ ਸੀ। ਪਰਿਵਾਰ ਨੇ ਦੱਸਿਆ ਕਿ ਉਹਨਾਂ ਦਾ ਬੇਟਾ ਅਕਸਰ ਹੀ ਚੁੱਪ-ਚਾਪ ਰਹਿੰਦਾ ਸੀ ਅਤੇ ਕਿਸੇ ਗੱਲ ਨੂੰ ਲੈ ਕੇ ਪਰੇਸ਼ਾਨ ਰਹਿੰਦਾ ਸੀ। ਪਰ ਪੁੱਛਣ ਤੇ ਉਹ ਕੁੱਝ ਵੀ ਨਹੀਂ ਸੀ ਦੱਸਦਾ। ਪ੍ਰਕਾਸ਼ ਮੂਲ ਰੂਪ ਵਿੱਚ ਨੇਪਾਲ ਦਾ ਰਹਿਣ ਵਾਲਾ ਹੈ ਅਤੇ ਉਸ ਦੇ ਪਿਤਾ ਸ਼ਿਵਕੁਮਾਰ ਵੀ ਅਕਤੂਬਰ 2020 ਵਿੱਚ ਥਰਮਲ ਤੋਂ ਸੇਵਾਮੁਕਤ ਹੋਏ ਸਨ ਅਤੇ ਪ੍ਰਕਾਸ਼ ਦੇ ਮਾਮਾ ਵੀ ਥਰਮਲ ਪਾਵਰ ਸਟੇਸ਼ਨ ਵਿਚ ਕੰਮ ਕਰਦੇ ਹਨ।