ਨਵੀਂ ਦਿੱਲੀ : ਰੂਸ ਦੇ ਰਾਸ਼ਟਰਪਤੀ ਪੁਤਿਨ ਅਗਲੇ ਮਹੀਨੇ ਦੋ ਦਿਨਾਂ ਦੇ ਲਈ ਭਾਰਤ ਦੌਰੇ ਤੇ’ ਆ ਰਹੇ ਨੇ । ਰੂਸੀ ਰਾਜ ਦੀਆਂ ਖ਼ਬਰ ਏਜੰਸੀਆਂ ਨੇ ਸ਼ੁੱਕਰਵਾਰ ਨੂੰ ਇਸ ਦੀ ਪੁਸ਼ਟੀ ਕੀਤੀ ਹੈ। ਰਾਸ਼ਟਰਪਤੀ ਪੁਤਿਨ 4 ਤੋਂ 5 ਦਸੰਬਰ ਤੱਕ ਭਾਰਤ ਵਿੱਚ ਰਹਿਣਗੇ। ਰੂਸੀ ਸੁਰੱਖਿਆ ਦੇ ਕਰਮੀ ਨਵੀਂ ਦਿੱਲੀ ਪਹੁੰਚ ਗਏ ਨੇ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ‘ਤੇ, ਰਾਸ਼ਟਰਪਤੀ ਪੁਤਿਨ 23ਵੇਂ ਭਾਰਤ-ਰੂਸ ਸਲਾਨਾ ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਲਈ ਭਾਰਤ ਆਉਣਗੇ।
ਰੂਸੀ ਅਧਿਕਾਰੀਆਂ ਨੇ ਇੱਕ ਬਿਆਨ ਵਿੱਚ ਕਿਹਾ ਕਿ ਦੋਵੇਂ ਆਗੂ ਰੂਸ-ਭਾਰਤ ਸਬੰਧਾਂ ਦੇ ਸਾਰੇ ਪਹਿਲੂਆਂ ‘ਤੇ ਵਿਚਾਰ ਵਟਾਂਦਰਾ ਕਰਨਗੇ। ਇਸ ਤੋਂ ਇਲਾਵਾ, ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ ‘ਤੇ ਵੀ ਚਰਚਾ ਕੀਤੀ ਜਾਵੇਗੀ, ਜਿਸ ਵਿੱਚ ਯੂਕਰੇਨ ਵਿੱਚ ਜਾਰੀ ਜੰਗ ਦਾ ਮੁੱਦਾ ਵੀ ਸ਼ਾਮਲ ਹੋਣ ਦੀ ਸੰਭਾਵਨਾ ਹੈ।
- ਰੱਖਿਆ ਸੌਦੇ: ਰੂਸੀ ਤੇਲ ਦੀ ਖਰੀਦ ਅਤੇ ਰੱਖਿਆ ਸਹਿਯੋਗ ਮਜ਼ਬੂਤ ਕਰਨ ‘ਤੇ ਜ਼ੋਰ ਦਿੱਤਾ ਜਾ ਸਕਦਾ ਹੈ।
- ਯੂਕਰੇਨ ਮਾਮਲਾ: ਭਾਰਤ ਲਗਾਤਾਰ ਗੱਲਬਾਤ ਰਾਹੀਂ ਸ਼ਾਂਤੀ ਬਹਾਲੀ ਦੀ ਮੰਗ ਕਰਦਾ ਰਿਹਾ ਹੈ।
ਟਰੰਪ ਦੇ ਪ੍ਰਸਤਾਵ ‘ਤੇ ਪੁਤਿਨ ਦਾ ਬਿਆਨ
ਪੁਤਿਨ ਦਾ ਇਹ ਦੌਰਾ ਅਜਿਹੇ ਸਮੇਂ ਹੋ ਰਿਹਾ ਹੈ ਜਦੋਂ ਉਨ੍ਹਾਂ ਨੇ ਇੱਕ ਦਿਨ ਪਹਿਲਾਂ ਹੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਯੂਕਰੇਨ ਜੰਗ ਨੂੰ ਖ਼ਤਮ ਕਰਨ ਲਈ ਦਿੱਤੇ ਗਏ ਪ੍ਰਸਤਾਵ ਦਾ ਹਾਂ-ਪੱਖੀ ਜਵਾਬ ਦਿੱਤਾ ਸੀ।
ਕਿਰਗਿਸਤਾਨ ਵਿੱਚ ਪ੍ਰੈਸ ਕਾਨਫਰੰਸ ਵਿੱਚ ਪੁਤਿਨ ਨੇ ਕਿਹਾ ਸੀ ਕਿ “ਕੁੱਲ ਮਿਲਾ ਕੇ, ਅਸੀਂ ਸਹਿਮਤ ਹਾਂ ਕਿ ਇਹ ਭਵਿੱਖ ਦੇ ਸਮਝੌਤਿਆਂ ਦਾ ਅਧਾਰ ਬਣ ਸਕਦਾ ਹੈ

#putinvisitindia #Putin #russiapresident #putinnews #putinlatestnews
