ਮਾਂ ਨੇ ਦੋ ਜੁੜਵਾਂ ਬੱਚਿਆ ਸਮੇਤ ਖੂਹ ਵਿੱਚ ਮਾਰੀ ਛਾਲ

ਰਾਜਸਥਾਨ ਦੇ ਝੁੰਝੁਨੂ ਦੇ ਚਿੜਾਵਾ ਤੋਂ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ, ਚਿੜਾਵਾ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਸ਼ਿਓਪੁਰਾ ਦੇ ਗੋਦਾਰੋਂ ਕਾ ਬਾਸ ਵਿੱਚ ਇੱਕ ਔਰਤ ਨੇ ਆਪਣੇ ਦੋ ਜੁੜਵਾ ਬੱਚਿਆਂ ਸਮੇਤ ਖੂਹ ਵਿੱਚ ਛਾਲ ਮਾਰ ਕੇ ਆਤਮਹੱਤਿਆ ਕਰ ਲਈ।

ਇਸ ਦੋਰਾਨ ਔਰਤ ਅਤੇ ਇੱਕ ਬੱਚੇ ਦੀ ਮੌਤ ਹੋ ਗਈ ਹੈ, ਜਦਕਿ ਇਕ ਬੱਚੇ ਨੂੰ ਬਚਾ ਲਿਆ ਗਿਆ ਹੈ। ਜਿਸਨੂੰ ਹਸਪਤਾਲ ਦਾਖਿਲ ਕਰਵਾਇਆ ਗਿਆ ਹੈ। ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।

Tags :