NRI ਦੀ ਕੋਠੀ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ, ਬਾਥਰੂਮ ਦੀਆ ਟੂਟੀਆਂ ਵੀ ਚੋਰੀ ਕਰ ਹੋਏ ਫਰਾਰ

ਕਪੂਰਥਲਾ ਦੇ ਪੌਸ਼ ਇਲਾਕੇ ਐਵੀ ਕੰਪਲੈਕਸ ‘ਚ ਸੇਵਾਮੁਕਤ ਪੀਆਰਟੀਸੀ ਅਧਿਕਾਰੀ ਦੇ ਬੰਦ ਘਰ ਵਿੱਚ ਚੋਰ ਚੋਰੀ ਕਰਕੇ ਫਰਾਰ ਹੋ ਗਏ। ਘਰ ਵਿੱਚੋ ਚੋਰਾ ਨਾ ਲੱਖਾਂ ਰੁਪਏ ਦਾ ਘਰੇਲੂ ਸਮਾਨ ਚੋਰੀ ਕਰ ਲਿਆ। ਦੱਸਿਆ ਜਾ ਰਿਹਾ ਹੈ ਕਿ ਸੇਵਾਮੁਕਤ ਅਧਿਕਾਰੀ ਆਪਣੀ ਪਤਨੀ ਨਾਲ ਵਿਦੇਸ਼ ਗਿਆ ਹੋਇਆ ਸੀ। ਚੋਰੀ ਦਾ ਉਦੋਂ ਪਤਾ ਲੱਗਾ ਜਦੋ ਘਰ ਵਿਚ ਮਾਲਿਕ ਆਉਣ ਤੋ ਪਹਿਲਾ ਨੌਕਰਾਣੀ ਘਰ ਦੀ ਸਫਾਈ ਕਰਨ ਆਈ ।

ਮੁਹੱਲੇ ਦੇ ਵਸਨੀਕ ਬਰਿੰਦਰ ਸਿੰਘ ਨੇ ਦੱਸਿਆ ਕਿ ਉਸਦਾ ਗੁਆਂਢੀ ਸੇਵਾਮੁਕਤ ਪੀਆਰਟੀਸੀ ਅਧਿਕਾਰੀ ਮੁਕੇਸ਼ ਭੱਲਾ ਆਪਣੇ ਬੱਚਿਆਂ ਦੀ ਦੇਖਭਾਲ ਲਈ ਆਪਣੀ ਪਤਨੀ ਨਾਲ ਵਿਦੇਸ਼ ਗਿਆ ਹੋਇਆ ਹੈ ਅਤੇ ਉਸ ਕੋਲ ਆਪਣੇ ਘਰ ਦੀ ਸੰਭਾਲ ਲਈ ਚਾਬੀਆਂ ਹਨ। ਜਦੋਂ ਉਸ਼ਨੂੰ ਮੁਕੇਸ਼ ਭੱਲਾ ਦਾ ਫੋਨ ਕਰਕੇ ਦੱਸਿਆ ਕਿ ਉਹ ਕੁੱਝ ਦਿਨਾ ਤੱਕ ਪੰਜਾਬ ਆ ਰਿਹਾ ਹੈ ਤਾ ਜਦੋ ਉਹ ਕੰਮ ਵਾਲੀ ਲਗਵਾ ਕੇ ਸਫਾਈ ਕਰਵਾਉਣ ਲੱਗਾ ਤਾ ਦੇਖਿਆ ਕਿ ਘਰ ਦੇ ਦਰਵਾਜ਼ੇ ਦੇ ਨਾਲ-ਨਾਲ ਖਿੜਕੀ ਦੇ ਸ਼ੀਸ਼ੇ ਟੁੱਟੇ ਹੋਏ ਸਨ ਅਤੇ ਘਰ ਦਾ ਸਾਰਾ ਸਮਾਨ ਖਿੱਲ੍ਹਰਿਆ ਪਿਆ ਸੀ।

ਘਰ ਦੇ ਸਾਰੇ ਬਾਥਰੂਮਾਂ ਅਤੇ ਰਸੋਈ ‘ਚ ਲੱਗੇ ਭਾਂਡੇ, ਗੀਜ਼ਰ, ਸਿਲੰਡਰ ਅਤੇ ਹੋਰ ਸਾਮਾਨ ਚੋਰੀ ਹੋ ਗਿਆ ਹੈ। ਕਮਰਿਆਂ ਦੀਆਂ ਅਲਮਾਰੀਆਂ ਅਤੇ ਬਿਸਤਰੇ ਦਾ ਸਮਾਨ ਵੀ ਖਿਲਰਿਆ ਪਿਆ ਹੈ। ਇਸ ਤੋਂ ਬਾਅਦ ਚੋਰੀ ਦੀ ਘਟਨਾ ਦੀ ਸੂਚਨਾ ਥਾਣਾ ਸਿਟੀ ਅਰਬਨ ਰਾਜ ਨੂੰ ਦਿੱਤੀ ਗਈ। ਜਿਸ ਤੋਂ ਬਾਅਦ ਤਫਤੀਸ਼ੀ ਅਫਸਰ ਏ.ਐਸ.ਆਈ. ਜੋਗਿੰਦਰ ਸਿੰਘ ਮੌਕੇ ‘ਤੇ ਪਹੁੰਚੇ ਅਤੇ ਮੌਕੇ ਦਾ ਮੁਆਇਨਾ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਕਲੋਨੀ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

Tags :